ਇਕ ਦਰਖਾਸਤ

ਮੈਂ ਭਾਵੇਂ ਤੇਰਾ ਹੋ ਨਾ ਸਕਿਆ
ਸਿਰ-ਖੜੀ ਧੁੱਪ ਵਿਚ ਹੁੰਦਾ ਏ, ਮੈਂ ਤੇਰਾ ਓਹ ਪਰਛਾਵਾਂ ਆਂ!
ਮੈਂ ਭਾਵੇਂ ਤੇਰੇ ਤੋਂ ਦੂਰ ਆਂ
ਹਵਾ ਦਾ ਬੁੱਲਾ ਬਣ ਕੇ ਕਦੇ ਕਦੇ ਤੈਨੂ ਛੂ ਜਾਣਾ ਆਂ!
ਮੈਂ ਭਾਵੇਂ ਹੁਣ ਚੁਪ ਆਂ
ਪਰ ਕਾਂ ਬਣ ਕੇ ਕਦੇ ਕਦੇ ਤੇਰੇ ਬਨੇਰੇ ਤੇ ਬੋਲ ਪੈਣਾ ਆਂ!
ਮੈਂ ਭਾਵੇਂ ਤੇਰੇ ਮੱਥੇ ਦਾ ਸਿੰਦੂਰ ਨਾ ਬਣ ਸਕਿਆ
ਪਰ ਕਦੇ ਕਦੇ ਤੇਰੀ ਅੱਖਾਂ ਵਿਚੋਂ ਹੰਝੂ ਬਣ ਕੇ ਡਿਗ ਪੈਂਦਾ ਆਂ!
ਮੈਂ ਭਾਵੇਂ ਤੇਰੇ ਰੁਖਾਂ ਨੂ ਨਾ ਚੁਮਿਆ
ਪਰ ਪਰਸਾਦ ਦਾ ਪਤਸਾ ਬਣ ਕੇ ਤੇਰਾ ਮੂੰਹ ਮਿੱਠਾ ਕਰ ਜਾਣਾ ਆਂ!
ਮੈਂ ਭਾਵੇਂ ਤੇਰਾ ਅਤੀਤ ਆਂ
ਪਰ ਭਲਕ ਬਣ ਕੇ ਤੇਰੀ ਉਡੀਕ ਕਰਦਾ ਹੁਣਾ ਆਂ!

ਤੁੰ ਵੀ ਮੇਰੀ ਉਡੀਕ ਕਰ ਲਵੀਂ
ਜੇ ਤੁੰ ਨਾ ਕਰ ਸਕੀ ਤਾਂ ਮੁੜ ਕਿਸੇ ਉਡੀਕਦੀ ਸੱਸੀ ਨੇ ਭਖਦੀ ਬਾਲੂ ਤੇ ਕਦਮ ਨਹੀ ਚੁਕਣਾ!
ਤੁੰ ਮੇਰੀ ਖਾਮੋਸ਼ੀ ਪੜ ਲਵੀਂ
ਜੇ ਤੁੰ ਨਾ ਪੜ ਸਕੀ ਤਾਂ ਮੁੜ ਕਿਸੇ ਰਾਂਝੇ ਨੇ ਖਾਮੋਸ਼ ਰਹਿ ਕੇ ਕੰਨ ਨੀ ਪੜਵੋਨੇ!
ਤੁੰ ਮੇਰੇ ਇੱਕਲ ਨੂ ਸਮਝ ਲਵੀਂ
ਜੇ ਤੁੰ ਨਾ ਸਮਝ ਸਕੀ ਤਾਂ ਮੁੜ ਕਿਸੇ ਮਿਰਜ਼ੇ ਨੇ ਕੱਲਿਆਂ ਸਾਹੇਬਾਂ ਦੇ ਭਰਾਵਾ ਨਾਲ ਨਹੀ ਖਹਣਾ!
ਤੁੰ ਮੇਰੇ ਵਾਂਗ ਉਮੀਦ ਕਰ ਲਵੀਂ
ਜੇ ਤੁੰ ਨਾ ਕਰ ਸਕੀ ਤਾਂ ਮੁੜ ਕਿਸੇ ਸੋਹਣੀ ਨੇ ਉਮੀਦਾਂ ਦੇ ਜ਼ੋਰ ਤੇ ਕੱਚੇ ਘੜੇ ਤੇ ਨੀ ਤਰਨਾ!
ਤੁੰ ਆ ਕੇ ਮੇਰੀ ਕਹਾਣੀ ਦਾ ਅਗਲਾ ਅਖਰ ਲਿਖ ਦਵੀਂ
ਜੇ ਨਾ ਲਿਖ ਸਕੀ ਤਾਂ ਆਪਣੀ ਕਹਾਣੀ ਅਧੂਰੀ ਰਹਿ ਜੁ...
ਜੇ ਨਾ ਲਿਖ ਸਕੀ ਤਾਂ ਕਿਸੇ ਫੇਰ ਮੁਹੱਬਤ ਨਹੀਂ ਕਰਨੀ...
ਕਿਸੇ ਫੇਰ ਮੁਹੱਬਤ ਨਹੀਂ ਕਰਨੀ...




0 comments: