ਓਸ ਝੱਲੀ ਕੁੜੀ ਦਿਆਂ ਬਾਤਾਂ


ਭੱਠੀ ਤੇ ਦਾਨੇਆਂ ਵਾਂਗ ਤਿੜਕਦੀ, ਓ ਫੜ ਫੜ ਹਸਦੀ ਜਦ !
ਕੱਚੀ ਛੱਤੀ ਦੀ ਚੁਗਾਠ ਚੌ ਪੈਂਦੀ, ਓ ਡੁੱਲ ਡੁੱਲ ਰੌਂਦੀ ਜਦ !
ਨਾ ਦਿਨ ਦੇਖਦੀ, ਨਾ ਸੋਚੇ ਰਾਤਾਂ, ਓ ਬਾਤਾਂ ਪੌਂਦੀ ਜਦ !
ਝੀਲਾਂ ਚ ਤਾਰੇਆਂ ਦੀਆਂ ਛਾਲਾਂ,
ਓਸ ਝੱਲੀ ਕੁੜੀ ਦਿਆਂ ਬਾਤਾਂ !!

ਬੰਨੇਰੇ ਤੇ ਪੈਲਾਂ ਪਾਵੇ, ਆਸਮਾਂ ਸਿਰ ਤੇ ਡੌਲਦੀ !
ਵਾਂਗ ਪੰਖੇਰੂੰ ਕੂਕੇ ਤੜਕੇ, ਧਰਤ ਤੇ ਦਿਨ ਰੌੜਦੀ !
ਅਖਾਂ ਦੀ ਰੜਕ, ਮਿੱਟੀ ਵਿਚੋਂ ਹੀਰੇ ਫੌਲਦੀ !
ਸ਼ੀਸ਼ੇ ਦੀ ਲਸ਼ਕੌਰ, ਤੇ ਧੁਪ ਚ ਛਾਂ,
ਓਸ ਝੱਲੀ ਕੁੜੀ ਦਿਆਂ ਬਾਤਾਂ !!

0 comments: