A punjabi work by Shiv Kumar Batalwi(ਸ਼ਿਵ ਕੁਮਾਰ ਬਟਾਲਵੀ)
ਮਿਰਚਾ ਦੇ ਪੱਤਰ
ਪੁਨਿਆ ਦੇ ਚੱਨ ਨੂ ਕੋਈ ਮੱਸਿਆ
ਕੀਕਣ ਅਰਘ ਚਢਾਏ ਵੇ,
ਕਿਉ ਕੋਈ ਡਾਚੀ ਸਾਗਰ ਖਾਤਰ
ਮਾਰੂਥਲ ਛਡ ਜਾਏ ਵੇ...
ਕਰਮਾ ਦੀ ਮੇਹੰਦੀ ਦਾ ਸੱਜਣਾ
ਰੰਗ ਕਿਵੇ ਦੱਸ ਚੜੱਦਾ ਵੇ,
ਜੇ ਕਿਸਮਤ ਮਿਰਚਾ ਦੇ ਪੱਤਰ
ਪੀਠ ਤਲੀ ਤੇ ਲਾਏ ਵੇ
ਗਮ ਦਾ ਮੋਤੀਆ ਉਤਰ ਆਇਆ
ਸਿਦਕ ਮੇਰੇ ਦੀ ਨੈਣੀ ਵੇ
ਪਰੀਤ-ਨਗਰ ਦਾ ਔਖਾ ਪੈੰਡਾ
ਜਿੰਦੜੀ ਕਿੰਜ ਮੁਕਾਏ ਵੇ
ਕਿੰਕਰਾ ਦੇ ਫੁੱਲਾ ਦੀ ਅੜਿਆ
ਕੌਣ ਕਰੇੰਦਾ ਰਾਖੀ ਵੇ
ਕਦ ਕੋਈ ਮਾਲੀ ਮਲਿਆ ਉਤੇ
ਹਰੀਅਲ ਆਣ ਉਡਾਏ ਵੇ
ਪੀੜਾ ਦੇ ਧਰਕੇਨੇ ਖਾ ਖਾ
ਹੋ ਗਏ ਗੀਤ ਕਸੈਲੈ ਵੇ
ਵਿਚ ਨੜੋਏ ਬੈਠੀ ਜਿੰਦ
ਕੀਕਣ ਸੋਹਲੇ ਗਾਏ ਵੇ
ਪ੍ਰੀਤਾ ਦੇ ਗਲ ਛੁਰੀ ਫਿਰੇੰਦੀ
ਵੇਖ ਕੇ ਕਿੰਜ ਕੁਰਲਵਾ ਵੇ
ਲੈ ਚਾੰਦੀ ਦੇ ਬਿੰਗ ਕਸਾਈਆ
ਮੇਰੇ ਗਲੇ ਫਸਾਏ ਵੇ
ਤੜਪ ਤੜਪ ਕੇ ਮਰ ਗਈ ਅੜਿਆ
ਮੇਲ ਤੇਰੇ ਦਿ ਹਸਰਤ ਵੇ
ਐਸੇ ਇਸ਼ਕ ਦੇ ਜੁਲਮੀ ਰਾਜੇ
ਬਿਰਹੋ ਬਾਣ ਚਲਾਏ ਵੇ
ਚੁਗ ਚੁਗ ਰੋੜ ਗਲੀ ਤੇਰੀ ਦੇ
ਘੁਗਣੀਆ ਵੱਤ ਚਬ ਲਏ ਵੇ
ਕਠੇ ਕਰ ਕਰ ਕੇ ਮੈਂ ਤੀਲੇ
ਬੁੱਕਲ ਵਿਚ ਧੁਖਾਏ ਵੇ
ਇਕ ਚੁਲੀ ਵਿ ਪੀ ਨਾ ਸਕੀ
ਪਿਆਰ ਦੇ ਨਿਤਰੇ ਪਾਣੀ ਵੇ
ਵਿਹੰਦਿਆ ਸਾਰ ਪਏ ਵਿਚ ਪੁਰੇ
ਜਾ ਮੈਂ ਹੋੰਠ ਚੁਹਾਏ ਵੇ
2 comments:
14 January 2008 at 09:34
Batalvi is surely one of the rarest gems in punjabi literature. See the link below i m sure u ll like it.
http://www.youtube.com/results?search_query=shiv+kumar+batalvi&search=Search
16 January 2008 at 13:56
man, it was hard to read punjabi after so long. but this was beautiful.
Post a Comment