ਇਸ਼੍ਕ ਦੀ ਰਾਹ

ਜਿਸ ਰਾਹੀਂ ਲੈ ਚ੍ਲਿਓਂ ਇਸ਼੍ਕ ਵੇ ਸੁੱਖੀ
ਉਸ ਰਾਹ ਅਕਲਾਂ ਦਿਆਂ ਧੁੱਪਾਂ ਤੇ ਵੱਗਣ ਤੱਤੀਆਂ ਵਾਵਾਂ ਵੇ !
ਵਾਟ ਲਮੇਰੀ ਦਮ ਨੀ ਮਿਲਦਾ
ਲੇਖੇ ਝਾੜ ਕੰਡੇਆਲੀ ਦਿਆਂ ਛਾਵਾਂ ਵੇ !
ਰਮ ਚ ਡੁਬੇਆ ਤੁੰ ਚੱਲੀ ਜਾਣਾ ਚਾਲ ਵੇ ਮਿੱਤਰਾ
ਇਸ਼੍ਕ ਫਕੀਰੀ ਜੀਅ ਨੀ ਛਡਦੀ ਸੰਗ ਲਵਾਈਆਂ ਲਾਵਾਂ ਵੇ !
ਫੇਰਾ ਪਾਏਆ ਜੋਗਿਆਂ ਦੇ ਮੌਲ ਨਾ ਪਾਏਆ ਸੱਧਰਾਂ ਦਾ
ਧੂਣਾ ਲਾ ਤੈ ਜੱਗ ਛਡੇਆ ਧੂਹ ਦਿੱਤੀਆਂ ਮੇਰੀਆਂ ਚਾਵਾਂ ਵੇ !

ਮੇਰੀ ਜਿੰਦ ਤੜਪਦੀ ਹਿਜ਼ਰ ਛੁਰੀ 'ਤੇ ਡਿੱਗ ਕੇ
ਮੈਂ ਕਦ ਤਕ ਠੋਕਰ ਖਾਵਾਂ ਵੇ !
ਇਸ਼੍ਕ ਜੋਗ ਨਾਲ ਨੈਣ ਲੜਾਏ ਇਲਮ ਫਾਜ਼ੀਲ ਨਾ ਬਣ ਪਾਏ
ਤੁੰ ਦੱਸ ਬਿਨ ਰੂਹ ਤੋਂ ਕੀਕਣ "ਮੈਂ" ਨੁੰ ਪਾਵਾਂ ਵੇ !
ਇਕ ਥੋਂ ਮੁਰ੍ਸ਼ਦ, ਇਕ ਥੋਂ ਦੁਨੀਆ, ਵਿਚ ਤੁੰ ਪਾਈਆਂ ਭਾਂਬੜਾ
ਰਾਹ ਨੀ ਪੌਂਦੇ ਕੌ ਵੀ, ਹੁਣ ਕਿਹੜੇ ਪਾਸੇ ਜਾਵਾਂ ਵੇ !
ਕਿਸ ਰਾਹੀਂ ਲੈ ਚ੍ਲਿਓਂ ਇਸ਼੍ਕ ਵੇ ਸੁੱਖੀ
ਕਿੰਝ ਲਾਵਾਂ ਤੇ ਕਿੰਝ ਨਿਭਾਵਾਂ ਵੇ !

ਏ ਕਿਸ ਰਾਹੀਂ ਲੈ ਚ੍ਲਿਓਂ ਇਸ਼੍ਕ ਵੇ ਸੁੱਖੀ... ਕਿਸ ਰਾਹੀਂ...

0 comments: