ਮੈਂ ‘ਸ਼ਿਵ’ ਬਣ ਟੁਰ ਚੱਲੇਆ

ਉਲਫਤ ਦੇ ਅਥਰੂ ਲੈ,
ਮੈਂ ਸਿੰਝਿਆ ਏ ਦਿਲ ਦਾ ਵੱਟ !
ਨੀਂਦਾਂ ਦੇ ਧਾਗੇ ਲੈ,
ਮੈਂ ਕੱਤੇ ਨੇ ਪ੍ਰੇਮ ਦੇ ਫੱਟ !
ਮੇਰਾ ਮਰਜ਼ ਬੁਲਾਵੇ ਤੇ,
ਮੈਂ ‘ਸ਼ਿਵ’ ਬਣ ਟੁਰ ਚੱਲੇਆ !
ਤੁੰ ਲਾਵਾਂ ਲੈ ਲਈਆਂ,
ਮੈਨੂ ਯਾਰ ਮੇਰੇ ਘਲੇਆ !!

ਇਲਮਾ ਦੀ ਬੁਟ੍ਟੀ ਨਾਲ,
ਨਾ ਬਣੇਆ ਕੋਈ ਫਾਇਦਾ !
ਇਕ ਅਲਿਫ ਦੇ ਅਕਸ਼ਰ ਨਾਲ,
ਹੈ ਭਰਿਆ ਮੇਰਾ ਕੈਦਾ !
ਮੇਰਾ ਮਰਜ਼ ਬੁਲਾਵੇ ਤੇ,
ਮੈਂ ‘ਸ਼ਿਵ’ ਬਣ ਟੁਰ ਚੱਲੇਆ !
ਤੁੰ ਲਾਵਾਂ ਲੈ ਲਈਆਂ,
ਮੈਨੂ ਯਾਰ ਮੇਰੇ ਘਲੇਆ !!

ਤਾਰੇਆਂ ਦੇ ਮੁਹੱਲੇ ਵਿਚ,
ਚੰਨ ਸੱਧਰਾਂ ਦੇ ਫ਼ਰਜ਼ ਭਰੇ !
ਅੱਗ ਲੱਗ ਜਾਏ ਪਾਣੀਆਂ ਵਿਚ,
ਜਦ ਚਾਨਣੀ ਕਲੌਲ ਕਰੇ !
ਮੇਰਾ ਮਰਜ਼ ਬੁਲਾਵੇ ਤੇ,
ਮੈਂ ‘ਸ਼ਿਵ’ ਬਣ ਟੁਰ ਚੱਲੇਆ !
ਤੁੰ ਲਾਵਾਂ ਲੈ ਲਈਆਂ,
ਮੈਨੂ ਯਾਰ ਮੇਰੇ ਘਲੇਆ !!

0 comments: