ਉਠ ਓਏ “ਸ਼ਿਵ” ਸੁੱਤੇਆ

ਉਠ ਓਏ “ਸ਼ਿਵ” ਸੁੱਤੇਆ, ਅੱਜ ਕਰ ਕੋਈ ਤਕਰੀਰ
ਰਾਂਝੜੇ ਧਰੀ ਬੈਠੇ ਮੌਨ ਤੇ ਵਾਟ ਉਡੀਕਦੀ ਹੀਰ !
ਟਟੋਲ ਛੱਡੇਆ ਜੱਗ ਸਾਰਾ, ਨਾ ਦਿੱਸਿਆ ਫਕੀਰ ਨਾ ਬਚੇਆ ਦਿਲ ਗੀਰ
ਯਤੀਮ ਛੱਡੇ ਜੱਗ ਚ ਤੇਰੇ, ਹੁਣ ਬਸ ਵੱਸਦੇ ਸਾਹਿਬਾਂ ਦੇ ਵੀਰ !
ਹਰ ਆਸ਼ਿਕ਼ ਹੀ ਚੁੱਕੀ ਫਿਰਦਾ ਬਿਰਹੋ ਦੀ ਰੜਕ 'ਤੇ ਮੱਥੇ ਤੇ ਲਕੀਰ
ਅੱਜ ਤੇਰੇ ਗੀਤਾਂ ਤੇ ਕੌਣ ਬਹਾਵੇ ਨੀਰ !
ਨਜ਼ਮਾ ਤੇ ਪਾਬੰਦੀਆਂ, ਚੋਗੇ ਲੀਰੋ ਲੀਰ
ਆਹਂ ਭਰ ਕੇ ਪਰਤ ਗਾਏ ਸਭ ਗਾਲਿਬ ਸਭ ਮੀਰ !
ਨਾ ਲਭੀ ਤੇਰੀ ਮੁਹੱਬਤ, ਸਾਡੇ ਇਸ਼ਤਿਹਾਰ ਜਿਉਂ ਜੂ-ਏ-ਸ਼ੀਰ
ਲਿਖ ਲਿਖ ਵਗਾਈਆਂ ਨਹਿਰਾਂ, ਹੰਝੂ ਰੁਲ ਗਏ ਬਣ ਤਹਰੀਰ !
ਗਿੰਧਾਂ ਵਾਂਗ ਮਾਂਸ ਚੁੰਢੇਆ, ਸ਼ਿਕਰੇ ਹੋਏ ਇੰਝ ਹਕ਼ੀਰ
ਵਂਝਲੀ ਸਾਡੀ ਪਿਆਰ ਵਾਲੀ ਦਿੱਤੀ ਵਿਚੋਂ ਚੀਰ !

ਨੀਂਦ੍ਰ ਡੁਬੇਆ ਤੁੰ ਏਂ, ਸਾਨੂ ਸੁਪਨ ਵਿਖਾਵੇ ਤਕਦੀਰ
ਉਠ ਓਏ “ਸ਼ਿਵ” ਸੁੱਤੇਆ, ਅੱਜ ਕਰ ਕੋਈ ਤਕਰੀਰ !

ਤਕਰੀਰ – address, speech
ਜੂ-ਏ-ਸ਼ੀਰ - To Create A Canal Of Milk, To Perform An Impossible Task
ਤਹਰੀਰ - composition, writing

ਹਕ਼ੀਰ - to become wretched

0 comments: