ਕਦੇ
ਹੁੰਦਾ ਸੀ ਕੇ ਬਨੇਰੇ ਤੇ ਕਾਂ ਚਿਨ੍ਘਾੜਾ ਪਾਈ ਰਖਦੇ ਸੀ !
ਤੇਰੀ
ਟੁੱਟੀ ਚੁੜੀ ਦਾ ਕੀ ਤੇ ਤੇਰੀ ਕਿੱਕਲੀ ਦੀ ਤਾੜ ਦਾ ਕੀ
ਤਿਹਾਈ
ਨਜ਼ਰ ਮੇਰੀ ਲਈ, ਤੇਰੇ ਲੌਂਗ ਦੀ ਲਸ਼ਕੋਰ ਤਕ ਲੇ ਔਂਦੇ ਸੀ !
ਜੋ
ਖਹਿੜੇ ਪੈ ਪੈ ਸੁਣਾਂਦੇ ਸੀ, ਹੁਣ ਮੈਥੋਂ ਸੁਨੇਹੇ ਹਾੜੇਆ ਦੇ ਘਲਾਂਦੇ ਨੇ !
ਬਨੇਰੇ
'ਤੇ ਤਾਂ ਔਂਦੇ ਨੇ ਪਰ
ਹੁਣ
ਕਾਂ ਵੀ ਚੁਪ-ਚੁਪੀਤੇ ਫੇਰਾ ਪਾ ਮੁੜ ਜਾਂਦੇ ਨੇ !!
ਕਦੇ
ਹੁੰਦਾ ਸੀ ਕੇ ਪੋਹ ਫੁਟਦੀ ਬਾਂਗਾਂ ਦੇਂਦੀ ਸੀ !
ਖੂਹ
ਦੇ ਟਿੰਡ ਧੌਣ ਤੇਰੀ ਵਾਂਗ
ਝੂਟੇ
ਖਾਂਦੇ, ਤੇਰੀ ਸਧਰਾਂ ਦਾ ਹਾਲ ਸੁਣਾਂਦੇ ਸੀ !
ਹੁਣ
ਅੰਗੜਾਈਆਂ ਲੇਂਦੇ ਸਮੇਂ ਸਵੇਰ ਦੇ, ਬਣ ਤਰੇਲ ਸੁੱਕ ਜਾਂਦੇ ਨੇ !
ਬਨੇਰੇ
'ਤੇ ਤਾਂ ਔਂਦੇ ਨੇ ਪਰ
ਹੁਣ
ਕਾਂ ਵੀ ਚੁਪ-ਚੁਪੀਤੇ ਫੇਰਾ ਪਾ ਮੁੜ ਜਾਂਦੇ ਨੇ !!
ਕਦੇ
ਹੁੰਦਾ ਸੀ ਕੇ ਰੁਖ ਵੀ ਵਾਜਾਂ ਦੇਂਦੇ ਸੀ !
ਪਿੱਪਲੀ
ਦੇ ਪੱਤੇ ਹੋਕੇ ਭਰਦੇ
ਖ਼ੜ
ਖ਼ੜ ਕਰ ਤੇਰੀ ਝਾੰਝਰ ਬਣ ਬਣ ਜਾਂਦੇ ਸੀ !
ਹੁਣ
ਪੱਤੇ ਵੀ ਪਤਝੜ ਦੇ ਡਰ ਤੋ ਉਗਨੋਂ ਹੀ ਕਤਰੌਂਦੇ ਨੇ !
ਬਨੇਰੇ
'ਤੇ ਤਾਂ ਔਂਦੇ ਨੇ ਪਰ
ਹੁਣ
ਕਾਂ ਵੀ ਚੁਪ-ਚੁਪੀਤੇ ਫੇਰਾ ਪਾ ਮੁੜ ਜਾਂਦੇ ਨੇ !!
ਕਦੇ
ਹੁੰਦਾ ਸੀ ਕੇ ਝੜੀ ਸੌਣ ਦੀ ਭੜਥੁ ਵੇਹ੍ੜੇ ਪੌਂਦੀ ਸੀ !
ਬੱਦਲ
ਤੇਰੇ ਸਾਹ ਵਾਂਗੂ ਫੁਲਦੇ
ਵਰ
ਵਰ ਤੇਰੀ ਅੱਖਿਆਂ ਦਾ ਹਾਲ ਸੁਣਾਂਦੇ ਸੀ !
ਹੁਣ
ਸਹਕਦੇ ਬੁੱਲੇ ਬੱਦਲਾਂ ਨੂ ਵੀ ਨਾਲ ਉੜਾ ਲੈ ਜਾਂਦੇ ਨੇ !
ਬਨੇਰੇ
'ਤੇ ਤਾਂ ਔਂਦੇ ਨੇ ਪਰ
ਹੁਣ
ਕਾਂ ਵੀ ਚੁਪ-ਚੁਪੀਤੇ ਫੇਰਾ ਪਾ ਮੁੜ ਜਾਂਦੇ ਨੇ !!
ਫੇਰਾ
ਪਾ ਮੁੜ ਜਾਂਦੇ ਨੇ !!
0 comments:
Post a Comment