ਵਰਕੇ

ਵਰਕੇ ਫਾੜ ਫਾੜ ਸੁੱਟੇ ਯਾਦਾਂ ਦੇ,
ਏ ਸੱਧਰਾਂ ਦੇ ਵੈਨ ਗਿੱਧਾਂ ਵਾਂਗ ਮੇਰਾ ਮਾਸ ਟੁੱਕ ਗਏ !
ਲੋਕੀਂ ਔਣ ਡਹੇ ਦੁਖ ਵੰਡਣ ਮਾਰੇ,
ਹੰਝੂ ਅਣਖ ਦੇ ਮਾਰੇ ਬਣ ਬੈਠੇ ਮੇਹਮਾਨ, ਫੇਰਾ ਪੌਣੋ ਵੀ ਰੁੱਕ ਗਏ !
ਕੋਰੇ ਕਾਗਜ਼ ਤੇ ਸਿਰ੍ਫ ਸਿਰਨਾਵਾਂ ਬਣ ਕੇ ਰਹ ਗਿਆ,
ਜ਼ਹਨ ਚ ਸਾਹ ਬਾਕੀ ਨੇ, ਪਰ ਸ਼ਬਦ ਮੁੱਕ ਗਏ !
ਮੇਰੇ ਗੀਤਾਂ ਦਾ ਵਾਰਿਸ ਕੋਈ ਨੀ,
ਜਿਹੜੇ ਲਾਗੇ ਸੀ ਓ ਬਣ ਧੂਣੀ ਫੁੱਕ ਗਏ !

ਕਹੇ ਸੁੱਖੀ ਹਾਏ ਯਾਰ ਨਿਮਾਣਾ,
ਜਿਨਾਂ ਤੇ ਮੁਹੱਬਤਾਂ ਵਾਲੇ ਫਲ ਲਗਦੇ ਨੀ ਓਹੀ ਟਾਹਣ ਸੁੱਕ ਗਏ !!

0 comments: