ਨਾਭੇ ਦਿਏ ਬੰਦ ਬੋਤਲੇ

ਨਾਭੇ ਦਿਏ ਬੰਦ ਬੋਤਲੇ ਕਿਧਰੇ ਭੁੱਲ ਗਈ ਤੈਨੂ ਦੁਨੀਆ ਨੀ,
ਤੇਰਾ ਸਵਾਦ ਮੁਹੱਬਤਾਂ ਵਾਲਾ, ਰੁਲ ਗਿਓਂ ਵਿਚ ਅਮੀਰੀਆਂ ਨੀ !!

ਤੇਰਾ ਛਨ੍ਨਾ ਲੱਸੀ ਵਾਲਾ ਬਣ ਗਿਓਂ ਪੇਗ ਵਿਲਾਅਤੀ ਨੀ,
ਹਾਏ ਨੀ ਨਾਭੇ ਦਿਏ ਬੋਤਲੇ, ਪੰਜ ਪਾਣੀਆਂ ਚ ਮਿਲ ਗਿਆ ਖਾਰਾ ਸਮਂਦਰਾ ਵਾਲਾ ਨੀ !
ਤੇਰੇ ਰੰਗ ਸੁਨਹਰੇ ਉਡ ਗਏ ਨੇ ਕਣਕਾਂ ਦੀਆਂ ਪੈਲੀਆਂ ਚੋਂ,
ਹਾਏ ਨੀ ਨਾਭੇ ਦਿਏ ਬੋਤਲੇ, ਠਾਠਾਂ ਮਾਰਦਾ ਰੰਗ ਕਾਲਿਖਾਂ, ਭੁੱਕੀ ਦੀ ਸੁਆਹ ਵਾਲਾ ਨੀ !
ਤੇਰੇ ਜੱਟਾਂ ਦੀਆਂ ਸ਼ੌਕੀਨੀਆਂ ਰੁਲ ਗਿਆਂ ਵਿਚ ਪਰਦੇਸਾਂ ਨੀ,
ਹਾਏ ਨੀ ਨਾਭੇ ਦਿਏ ਬੋਤਲੇ, ਰਖਦੇ ਨੇ ਖੁੰਡੇ-ਗੰਡਾਸੇ ਚਾਕਰਾਂ ਲਈ, ਚੁੱਕਲੀ ਰੋਡ 'ਸੇਲਫੀਆਂ' ਵਾਲੀ ਨੀ !
ਤੇਰੇ ਛੱਲੇ, ਵਂਝਲੀ ਹੰਡਾਂ ਲਿਆਂ ਉਮਰਾਂ ਪ੍ਰੀਤ ਵਾਲਿਆਂ ਨੀ,
ਹਾਏ ਨੀ ਨਾਭੇ ਦਿਏ ਬੋਤਲੇ, ਹੁਣ 'ਸ੍ਮਾਰਟਫੋਨਾ' ਤੇ ਇਸ਼੍ਕ਼ ਹੁੰਦਾ ਏ ਜਿਸ੍ਮਾ ਵਾਲਾ ਨੀ !
ਤੇਰੀ ਮੋਟਰਾਂ ਤੇ ਹੁਣ ਨਹੀਂ ਮਿਲਦਾ ਓ ਦੁਧ-ਮਿਠਾ ਪਾਣੀ ਨੀ,
ਹਾਏ ਨੀ ਨਾਭੇ ਦਿਏ ਬੋਤਲੇ, ਕਿਆਰੀਆਂ ਚ ਛਿਟੇਂ 'ਕੇਮੀਕਲਾਂ' ਵਾਲੇ, ਤੇ ਨਸ਼ੇ ਲੌਨ ਤਾਰੀਆਂ ਨੀ !
ਤੇਰੀ ਜੁੱਤੀ ਚ ਓ ਨੌਕ ਨੀ ਰੈਗੀ, ਹੁਣ ਅੱਡੀ 'ਗੂਚੀ' ਵਾਲੀ ਨੀ,
ਹਾਏ ਨੀ ਨਾਭੇ ਦਿਏ ਬੋਤਲੇ, ਬਣ ਬੈਠੀਓਂ ਯਾਰ ਭਾਂਬੀਰੀ ਔਡੀ, ਜੀਪ ਤੇ ਬੁਲਟਾਂ ਦੇ ਪਿਛੇ ਨੀ !
ਤੇਰੇ ਮੇਲੇਆਂ ਚ ਹੁਣ ਦਿਲਾਂ ਦੇ ਮੇਲ ਨਹੀਂ ਹੁੰਦੇ,
ਹਾਏ ਨੀ ਨਾਭੇ ਦਿਏ ਬੋਤਲੇ, ਹੁਣ ਬਾਜ਼ਾਰੀਂ ਵਪਾਰ ਹੁੰਦੇ, ਕੱਲੇ ਰਹਿ ਗਾਏ ਜਰਗ, ਛੱਪਾਰ ਤੇ ਰਾਇਪੁਰ ਨੀ !
ਭਠੀਆਂ ਚੋਂ ਹੁਣ ਗੁੜ ਨਹੀਂ ਨਿਕਲਦਾ ਤੇ ਕੱਚੀ ਕਢਣੀ ਭੁਲਾਤੀ ਨੀ,
ਹਾਏ ਨੀ ਨਾਭੇ ਦਿਏ ਬੋਤਲੇ, ਤੂ ਰੈਗੀ ਵਿਸਰੀ, ਤੇਰੀ ਜਗਾਹ ਲੈ ਲੀ ਵਿਲਾਅਤੀ ਨੀ !

ਗਰੀਬਾਂ ਦੇ ਤਾਂ ਅਖਤਿਆਰ ਹੀ ਨਹੀਂ ਹੁੰਦੇ,
ਨਾਭੇ ਦਿਏ ਬੰਦ ਬੋਤਲੇ, ਤੂ ਰੁਲ ਗਿਓਂ ਵਿਚ ਅਮੀਰੀਆਂ ਨੀ !!

0 comments: